Divinity

 ਧੁਰ ਤੋਂ ਆਈ ਅਵਤੱਰਣ ਹੋਈ ਗੁਰਬਾਣੀ ਦੀ ਆਪਣੀ ਸ਼ੈਲੀ,ਆਪਣਾ ਵਿਆਕਰਣ ਹੈ। ਗੁਰਬਾਣੀ ਦੀ ਲਗ-ਮਾਤ੍ਰੀ ਨਿਯਮਾਂਵਲੀ ਨੂੰ ਕਿਸੇ ਭਾਸ਼ਾਈ ਵਿਆਕਰਣ ਨਾਲ ਮੇਲਣਾ ਦਰੁਸੱਤ ਨਹੀਂ,ਕਿਉਂਕਿ ਗੁਰਬਾਣੀ ਵਿਆਕਰਣ ਦੇ ਆਪਣੇ ਨੇਮ ਹਨ ਅਤੇ ਗੁਰਬਾਣੀ ਵਿੱਚ ਬਝੱਵੇਂ ਰੂਪ ਵਿੱਚ ਕੰਮ ਕਰਦੇ ਹਨ। ਇਹਨਾਂ ਨੂੰ ਅਪਨਾਉਣਾ ਗੁਰੂ ਪਾਤਸ਼ਾਹ ਦੀ ਬੜ੍ਹੀ ਦੂਰ-ਅੰਦੇਸ਼ੀ ਹੈ,ਕਿ ਕੋਈ ਗੁਰਬਾਣੀ ਦੇ ਸ਼ਬਦ ਦਾ ਅਰਥ ਸਿਧਾਂਤ,ਆਸ਼ੇ ਤੋਂ ਉਲਟ ਨਾ ਅਰਥਾਅ ਸਕੇਇਸ ਕਰਕੇ ਗੁਰਬਾਣੀ ਦੇ ਹਰੇਕ ਸ਼ਬਦ ਦਾ ਅਰਥ,ਉਚਾੱਰਣ ਉਸ ਸ਼ਬਦ ਦੇ ਵਿੱਚ ਹੀ ਸਮੋਇਆ ਹੋਇਆ ਹੈ। ਬਸ ਨਿਯਮਾਂਵਲੀ ਤੋਂ ਜਾਣੂੰ ਹੋ ਕੇ ਸਤਿਗੁਰੂ ਜੀ ਦੁਆਰਾ ਬਖ਼ਸ਼ੇ ਸ਼ੁੱਧ ਅਰਥ,ਸ਼ੁੱਧ ਉਚਾੱਰਣ ਦੀ ਪ੍ਰਾਪਤੀ ਹੋ ਸਕਦੀ ਹੈ।

ਉਪਰੋਕਤ ਵਿਸ਼ੇ ਦੀ ਸ਼ਿਰਕਤ ਕਰਦੇ ਹੋਇਆਂ,ਪ੍ਰਬੰਧਕ-ਕਮੇਟੀ ਵੱਲੋਂ ਬੜ੍ਹੇ ਹੀ ਸ਼ਾਲਾਘਾ-ਜੋਗ ਕਦਮ ਪੁੱਟੇ ਜਾ ਰਹੇ ਹਨ। ਖ਼ਾਸ ਕਰਕੇ ਧਾਰਮਿਕ-ਖੇਤਰ ਵਿੱਚ ਗੁਰਬਾਣੀ-ਸੰਥਾ ਕਲਾਸ ਅਰੰਭ ਕੀਤੀ ਗਈ ਹੈ,ਜਿਸ ਵਿੱਚ ਗੁਰਬਾਣੀ ਦੀ ਸੰਥਾ,ਗੁਰਬਾਣੀ ਦੇ ਲਗਮਾਤ੍ਰੀ ਨੇਮ ਆਦਿ ਸੰਗਤ ਨਾਲ ਸਾਂਝੇ ਕੀਤੇ ਜਾਂਦੇ ਹਨ। ਇਸ ਤੋਂ ਅਲਾਵਾ ਪ੍ਰਬੰਧਕ-ਕਮੇਟੀ ਉਪਰੋਕਤ ਕਾਰਜ਼ ਆਉਣ ਵਾਲੇ ਸਮੇਂ ਅੰਦਰ ਕਰਣ ਲਈ ਤਤਪਰ ਹੈ :

੧. ਹਸਤ-ਲਿਖਤ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਦੀ ਸਕੈਨ ਕਰਕੇ ਪੀ.ਡੀ.ਐਫ ਫਾਈਲ ਰੂਪ ਵਿੱਚ ਸੰਭਾਲ ਕਰਨੀ।

੨  ਵਿਕਲੋਤਰੀਆਂ-ਬਾਣੀਆ ਦੇ ਗੁਰਬਾਣੀ-ਵਿਆਕਰਣ ਅਨੁਸਾਰ ਅਰਥ ਪ੍ਰਕਾਸ਼ਤ ਕਰਕੇ, ਸਮੇਂ-ਸਮੇਂ ਪ੍ਰਤਿਯੋਗਤਾਵਾਂ ਕਰਵਾਉਣੀਆਂ :

੩. ਗੁਰਬਾਣੀ-ਵਿਆਕਰਣ ਬਾਰੇ ਅਤੇ ਪੰਜਾਬੀ-ਸ਼ਬਦ-ਜੋੜਾਂ ਦੀ ਇਕਸਾਰਤਾ ਲਈ ਵਿਸ਼ੇਸ਼ ੳਦੱਮ ਕਰਣੇ। ਇਹ ਕਾਰਜ਼ ‘ਹਰਜਿੰਦਰ ਸਿੰਘ ਘੜਸਾਣਾ’ ਨੂੰ ਸਪੁਰਦਨ ਕੀਤਾ ਗਿਆ ਹੈ।

੪. ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਚਾਰ-ਪ੍ਰਸਾਰ,ਧਾਰਮਿਕ-ਅਧਿਆਪਕ ਵਜੋਂ ਭਾਈ ਗਗਨਦੀਪ ਸਿੰਘ ਕੋਟਾ ਉਮਦ ਕੀਤਾ ਹੈ।

ਅਕਾਲ-ਪੁਰਖ ਜੀ ਦੀ ਮਿਹਰਮੰਤਿ ਕਰਕੇ ਸੇਵਾ ਲੈਂਦੇ ਰਹਿਣ….

                         ਸ੍ਰੀ ਗੁਰੂ ਨਾਨਕ ਖਾਲਸਾ ਪੀ.ਜੀ.ਕਾਲਜ ਅਤੇ ਸਕੂਲ, ਸ੍ਰੀ ਗੰਗਾਨਗਰ

                                             ਫੋਨ ਨੰਬਰ : 0154-244369

ਗੁਰਬਾਣੀ ਦੀ ਲਗ-ਮਾਤ੍ਰੀ ਨਿਯਮਾਂਵਲੀ ਦੇ ਨੇਮ ਅਤੇ ਸ਼ੁੱਧ ਉਚਾੱਰਣ ਲਈ ਹੇਠਾਂ ਦਿੱਤੇ ਲਿੰਕ ‘ਤੇ ਜਾਇਆ ਜਾ ਸਕਦਾ ਹੈ। ਗੁਰਬਾਣੀ-ਵਿਆਕਰਣ ਸਿਖੱਣ ਦੇ ਅਭਿਲਾਸ਼ੀ ਵੀ ਉਪਰੋਕਤ ਲਿੰਕ ‘ਤੇ ਜਾ ਕੇ ਸੰਪਰਕ  ਕਰ ਸਕਦੇ ਹਨ:

                           www.hsgharsana.com

                              ਗੁਰਬਾਣੀ-ਸੰਥਾ-ਕਲਾਸ

ਸ੍ਰੀ ਗੁਰੂ ਨਾਨਕ ਖਾਲਸਾ ਪੀ ਜੀ ਕਾਲਜ਼ ਦੀ ਲੈਂਗਵੇਜ਼-ਲੈਬ ਵਿੱਖੇ ਸੋਮਵਾਰ ਤੋਂ ਸ਼ੁਕ੍ਰਵਾਰ ਤਕ,ਰੋਜ਼ਾਨਾ ਸ਼ਾਮ 6:00 ਵਜੇ ‘ਗੁਰਬਾਣੀ-ਸੰਥਾ’ ਜਮਾਤ ਲਗਦੀ ਹੈ। ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ-ਸੰਥਾ,ਲਗ-ਮਾਤ੍ਰੀ ਨੇਮਾਂ ਮੂਜਬ ਕਰਵਾਈ ਜਾਂਦੀ ਹੈ। ਗੁਰਬਾਣੀ ਦੇ ਲਗ-ਮਾਤ੍ਰੀ ਨੇਮ,ਅਰਥ-ਵੀਚਾਰ,ਗੁਰਬਾਣੀ-ਪਿੰਗਲ ਆਦਿ ਬਾਬਤ ਵੀ ਸਾਂਝ ਪਾਈ ਜਾਂਦੀ ਹੈ।ਸੋ, ਅਭਿਲਾਸ਼ੀ ਸੱਜਣ ਲਾਹਾ ਪ੍ਰਾਪਤ ਕਰ ਸਕਦੇ ਹਨ।

                                               ਵੱਲੋਂ :

                  ਪ੍ਰਬੰਧਕ-ਕਮੇਟੀ ਸ੍ਰੀ ਗੁਰੂ ਨਾਨਕ ਖਾਲਸਾ ਪੀ ਜੀ ਕਾਲਜ ਸ੍ਰੀ ਗੰਗਾਨਗਰ

                        ਫੋਨ ਨੰਬਰ : 0154-2443369,

 

 

Main Menu